ਡੇਵਿਡ ਵੁਡਾਰਡ ਵਿਸ਼ਾ ਸੂਚੀ ਪੜ੍ਹਾਈ ਨੈਵਾ ਜਰਮੈਨੀਆ ਸੁਪਨੇ-ਮਸ਼ੀਨ ਹਵਾਲੇ ਅਤੇ ਨੋਟ ਬਾਹਰੀ ਕੜੀਆਂ ਨੇਵੀਗੇਸ਼ਨ ਮੇਨੂ“ਇੱਕ ਹਤਿਆਰੇ ਦੀ ਮੌਤ ਦੇ ਸੰਗੀਤ ਵਿੱਚ ਬੈਠੇ ਹਾਂ”ਪੋਰਟ੍ਰੇਟ ਆੱਫ ਵੁਡਾਰਡ“ਫੈਮਿਲੀ ਟੂ ਸੂ ਸਿਟੀ, ਫਰ੍ਮਸ ਓਵਰ ਏੰਜਲ੍ਸ ਫ੍ਲਾਈਟ ਡੈਥ”ਪੀ.125“ਬਗਲੇ ਦੀ ਅਲਵਿਦਾ ਇੱਕ ਦੁਖ ਭਰਿਆ ਗੀਤ ਹੈ”“ਲਾ ਸਟੋਰੀਆ ਡੀ ਨੂਏਵਾ ਜਰਮੈਨੀਆ”"Rebuilding a Home in the Jungle"ਪੰਨੇ. 113–138"In Media Res""Wie der Gin zum Tonic"Five Years"Die Methode Kracht""Allegory and the German (Half) Century""Décor by Timothy Leary""The Art of Randomness""ਸਾਹਿਤਕ ਸ਼ਤਾਬਦੀ""ਬੁਰੌਂਸ ਐਂਡ ਡੇਰ ਸਟੀਨਬੌਕ""ਸਪੈਂਸਰ ਦੇ ਸੰਗ੍ਰਹਿ ਵਿੱਚ ਤੁਹਾਡਾ ਸੁਆਗਤ ਹੈ"ਡੇਵਿਡ ਵੁਡਾਰਡ
ਜਨਮ 1964ਅਮਰੀਕੀ ਕਲਾਕਾਰਜ਼ਿੰਦਾ ਲੋਕ
ਅੰਗਰੇਜ਼ੀ6 ਅਪ੍ਰੈਲ1964ਕੈਲੀਫੋਰਨੀਆਬੋਧੀਆਂਲੌਸ ਐੰਜਿਲਿਸਸਮੰਦਰ ਕਿਨਾਰੇਜਰਮਨੀਨੇਪਾਲਕਰਮਾਂਪਾਰਾਗੁਏਸ਼ਾਕਾਹਾਰੀਨਾਰੀਵਾਦੀਯੁਟੋਪੀਆਰਿਚਰਡ ਵੈਗਨਰਡਿਕ ਚੇਨੀਸੁਪਨੇ
ਡੇਵਿਡ ਵੁਡਾਰਡ
Jump to navigation
Jump to search
ਡੇਵਿਡ ਵੁਡਾਰਡ | |
---|---|
2013 ਵਿਚ ਵੁਡਾਰਡ | |
ਜਾਣਕਾਰੀ | |
ਜਨਮ ਦਾ ਨਾਂ | David Woodard |
ਜਨਮ | 6 ਅਪ੍ਰੈਲ, 1964 ਸਾਲਜ਼ਬਰਗ |
ਵੰਨਗੀ(ਆਂ) | ਉੱਤਰਆਧੁਨਿਕਤਾਵਾਦ |
ਕਿੱਤਾ | ਸੰਗੀਤਕਾਰ, ਲਿਖਾਰੀ |
ਡੇਵਿਡ ਵੁਡਾਰਡ (ਅੰਗਰੇਜ਼ੀ: David Woodard; ਜਨਮ 6 ਅਪ੍ਰੈਲ, 1964, ਸਾਂਤਰਾ ਬਾਰਬਰਾ, ਕੈਲੀਫੋਰਨੀਆ) ਇੱਕ ਅਮਰੀਕੀ ਲੇਖਕ ਅਤੇ ਕੰਡਕਟਰ ਹਨ। 1990 ਦੇ ਦਸ਼ਕ ਦੌਰਾਨ, ਇਨ੍ਹਾਂ ਨੇ ਪ੍ਰੈਕੁਈਐਮ ਨਾਮ ਦੀ ਸ਼ਬਦਾਵਲੀ ਦੀ ਰਚਨਾ ਕੀਤੀ ਸੀ, ਜੋ ਪ੍ਰੀ-ਐੰਪਟਿਵ ਅਤੇ ਰੈਕੁਈਐਮ ਇਨ੍ਹਾਂ ਦੋਨਾ ਸ਼ਬਦਾਂ ਦਾ ਇੱਕ ਗਠਜੋੜ ਹੈ, ਜੋ ਬੋਧੀਆਂ ਦੀ ਇੱਕ ਐਸੀ ਰੀਤ ਨੂੰ ਬਿਆਨ ਕਰਨ ਦੇ ਯਤਨ ਵਜੋਂ ਕੱਢੀ ਗਈ ਜਿਹਦੇ ਵਿੱਚ ਉਹ ਆਪਣੇ ਸਬੰਧੀ ਦੇ ਮਰਨ ਦੌਰਾਨ ਜਾਂ ਉਸ ਤੋਂ ਥੋੜੀ ਦੇਰ ਪਹਿਲਾਂ ਉਹਦੇ ਸਨਮਾਨ ਵਿੱਚ ਇੱਕ ਸੰਗੀਤ ਦੀ ਰਚਨਾ ਕਰਕੇ ਸੁਣਾਉਂਦੇ ਸੀ।[1][2]
ਲੌਸ ਐੰਜਿਲਿਸ ਮੈਮੋਰੀਅਲ ਸਰਵਿਸਿਜ਼ ਜਿਹਦੇ ਵਿੱਚ ਵੁਡਾਰਡ ਨੇ ਇੱਕ ਕੰਡਕਟਰ ਯਾ ਸੰਗੀਤ ਨਿਰਦੇਸ਼ਕ ਦੇ ਤੌਰ 'ਤੇ ਆਪਣਾ ਕਿਰਦਾਰ ਨਿਭਾਇਆ, ਉਹਦੇ ਵਿੱਚ ਸਨ 2001 ਵਿੱਚ ਏੰਜਲਸ ਫਲਾਈਟ ਫੂਨੀਕੁਲਰ ਰੇਲਵੇ ਵਿੱਚ ਨਿਭਾਈ ਗਈ ਰਸਮ ਵੀ ਸ਼ਾਮਲ ਹੈ ਜਿਹੜੀ ਲੀਆੱਨ ਪ੍ਰੈਪੋਰਟ ਦੀ ਮੰਦਭਾਗੀ ਹਾਦਸੇ ਅਤੇ ਉਸਦੀ ਜਖਮੀ ਵੋਟੀ ਲੋਲਾ ਦੇ ਸਨਮਾਨ ਵਿੱਚ ਰੱਖੀ ਗਈ ਸੀ।[3][4]:125 ਉਹ ਕਈ ਜੰਗਲੀ ਜੀਵਾਂ ਦੇ ਮਰਨ ਦੇ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋ ਚੁਕੇ ਹਨ, ਜਿਹਦੇ ਵਿੱਚ ਕੈਲੀਫੋਰਨੀਆ ਦੇ ਭੂਰੇ ਬਗਲੇ ਦੇ ਮਰਨ ਦਾ ਪ੍ਰੋਗਰਾਮ ਵੀ ਸ਼ਾਮਲ ਹੈ ਜੋ ਸਮੰਦਰ ਕਿਨਾਰੇ ਉਸੀ ਥਾਂ ਤੇ ਰਖਿਆ ਗਿਆ ਜਿੱਥੇ ਉਹਨੇ ਢਹਿ ਕੇ ਆਪਣਾ ਦਮ ਤੋੜਿਆ ਸੀ।[5]
ਵੁਡਾਰਡ ਨੂੰ ਉਹਨਾਂ ਦੀ ਸੁਪਨੇ-ਮਸ਼ੀਨ (Dreamachine), ਇੱਕ ਹਲਕੀ ਜਿਹੀ ਮਨੋਸੰਚਾਲਕ ਲੈੰਪ ਦੀਆਂ ਨਕਲਾਂ ਬਣਾਣ ਲਈ ਜਾਣਿਆ ਜਾਂਦਾ ਹੈ, ਜਿਸਨੂੰ ਪੂਰੇ ਵਿਸ਼ਵ ਦੇ ਕਈ ਆਰਟ ਐਗਜ਼ੀਬਿਸ਼ਨ ਵਿੱਚ ਪੇਸ਼ਕਸ਼ ਲਈ ਲਗਾਇਆ ਜਾ ਚੁਕਿਆ ਹੈ। ਜਰਮਨੀ ਅਤੇ ਨੇਪਾਲ ਵਿੱਚ ਉਹਨਾਂ ਨੂੰ Der Freund ਦੇ ਜਰਨਲ ਵਿੱਚ ਯੋਗਦਾਨ ਦੇਣ ਲਈ ਵੀ ਜਾਣਿਆ ਜਾਂਦਾ ਹੈ, ਜਿਹਦੇ ਵਿੱਚ ਅੰਤਰ-ਪ੍ਰਜਾਤੀ ਕਰਮਾਂ ਬਾਰੇ ਲਿਖਤਾਂ, ਪੈਧਿਆਂ ਦੀ ਚੇਤਨਾ ਬਾਰੇ ਅਤੇ ਪਾਰਾਗੁਏ ਦੇ ਨਗਰ ਨੂਏਵਾ ਜਰਮੈਨੀਆ ਬਾਰੇ ਲਿਖਤਾਂ ਵੀ ਸ਼ਾਮਲ ਹਨ।[6]
ਵਿਸ਼ਾ ਸੂਚੀ
1 ਪੜ੍ਹਾਈ
2 ਨੈਵਾ ਜਰਮੈਨੀਆ
3 ਸੁਪਨੇ-ਮਸ਼ੀਨ
4 ਹਵਾਲੇ ਅਤੇ ਨੋਟ
4.1 ਨੋਟ
4.2 ਹਵਾਲੇ
5 ਬਾਹਰੀ ਕੜੀਆਂ
ਪੜ੍ਹਾਈ
ਵੁਡਾਰਡ ਨੇ ਆਪਣੀ ਪੜ੍ਹਾਈ ਦ ਨੀਊ ਸਕੂਲ ਫਾੱਰ ਸੋਸ਼ਲ ਰੀਸਰਚ ਅਤੇ ਯੂਨੀਵਰਸਿਟੀ ਆੱਫ ਕੈਲੀਫੋਰਨੀਆ, ਸੈਂਟਾ ਬਾਰਬੈਰਾ ਤੋਂ ਕੀਤੀ।[7]
ਨੈਵਾ ਜਰਮੈਨੀਆ
2003 ਵਿੱਚ ਵੁਡਾਰਡ ਨੂੰ ਜੂਨਿਪਰ ਹਿਲਸ (ਲੌਸ ਐੰਜਿਲਿਸ), ਕੈਲੀਫੋਰਨੀਆ ਵਿੱਚ ਇੱਕ ਕੌਂਸਲਰ ਚੁਣਿਆ ਗਿਆ ਸੀ। ਇਸ ਪਦਵੀ ਤੇ ਰਹਿ ਕੇ ਉਹਨਾਂ ਨੇ ਨੂਏਵਾ ਜਰਮੈਨੀਆ, ਪਾਰਾਗੁਏ ਨਾਲ ਆਪਣੇ ਸ਼ਹਰ ਦਾ ਸਬੰਧ ਜੋੜਨ ਦਾ ਪ੍ਰਸਤਾਵ ਰਖਿਆ ਸੀ। ਇਸ ਯੋਜਨਾ ਨੂੰ ਅੱਗੇ ਵਧਾਉਣ ਲਈ, ਵੁਡਾਰਡ ਨੇ ਪੂਰਵ ਸ਼ਾਕਾਹਾਰੀ / ਨਾਰੀਵਾਦੀ ਯੁਟੋਪੀਆ ਵਿੱਚ ਜਾ ਕੇ ਉਸਦੀ ਨਗਰਪਾਲਿਕਾ ਲੀਡਰਾਂ ਨਾਲ ਮੁਲਾਕਾਤ ਕੀਤੀ। ਪਹਿਲੀ ਵਾਰੀ ਮੁਲਾਕਾਤ ਕਰਨ ਤੋਂ ਬਾਅਦ, ਉਹਨਾਂ ਨੇ ਸਬੰਧ ਅੱਗੇ ਨਾ ਵਧਾਣ ਦਾ ਫੈਸਲਾ ਕੀਤਾ ਪਰ ਉਸ ਸਮਾਜ ਵਿੱਚ ਉਹਨਾਂ ਨੂੰ ਆਪਣੀਆਂ ਬਾਅਦ ਦੀਆਂ ਲਿਖਤਾਂ ਲਈ ਸੋਚ ਵਿਚਾਰ ਦਾ ਵਿਸ਼ਾ ਲੱਭ ਗਿਆ ਸੀ। ਉਹਨਾਂ ਨੂੰ ਖਾਸ ਤੌਰ 'ਤੇ ਅਟਕਲਪਿਤ ਯੋਜਨਾਕਾਰ ਰਿਚਰਡ ਵੈਗਨਰ ਅਤੇ ਏਲਿਜ਼ਾਬੈਥ ਨੀਸ਼ਅ ਦੇ ਪ੍ਰੋਟੋ-ਟ੍ਰਾਂਸਹੀਊਮਨਿਸਟ ਵਿਚਾਰਾਂ ਵਿੱਚ ਦਿਲਚਸਪੀ ਸੀ, ਜਿਹਨਾਂ ਨੇ ਆਪਣੇ ਪਤਿ ਬਰਨਹਾਰਡ ਫਾੱਰਸਟਰ ਦੇ ਨਾਲ ਮਿਲ ਕੇ ਇਸ ਬਸਤੀ ਦੀ ਰਚਨਾ ਕਰਕੇ ਉਸ ਵਿੱਚ 1886 ਤੋਂ ਲੈ ਕੇ 1889 ਤਕ ਰਹਿਣ ਲੱਗ ਗਏ।[7]
2004 ਤੋਂ ਲੈ ਕੇ 2006 ਤਕ ਵੁਡਾਰਡ ਨੂਏਵਾ ਜਰਮੈਨੀਆ ਵਿੱਚ ਅਨੇਕਾਂ ਪ੍ਰਕਾਰ ਦੀਆਂ ਮੁਹਿੰਮ ਚਲਾ ਚੁਕੇ ਸਨ, ਅਤੇ ਇਸ ਵਿੱਚ ਉਹਨਾਂ ਨੂੰ ਯੂ.ਐਸ ਉਪ-ਰਾਸ਼ਟਰਪਤਿ ਡਿਕ ਚੇਨੀ ਦੀ ਸਹਿਇਤਾ ਵੀ ਪ੍ਰਾਪਤ ਹੋਈ।[8] 2011 ਵਿੱਚ ਵੁਡਾਰਡ ਨੇ ਸਵਿੱਸ ਨੌਵਲਿਸਟ ਕ੍ਰਿਸ਼ਚਨ ਕ੍ਰੈਕਟ ਨੂੰ ਇਜਾਜਤ ਦਿੱਤੀ ਕਿ ਉਹਨਾਂ ਵਿਚਕਾਰ ਹੋਈ ਚਿੱਠੀਆਂ ਰਾਹੀ ਲੰਬੀ ਚਰਚਾ ਜਿਸਦਾ ਵਿਸ਼ਾ ਜਿਆਦਾਤਰ ਨੂਏਵਾ ਜਰਮੈਨਿਆ ਸੀ,[9]:113–138 ਉਹਦਾ ਦੋ ਹਿੱਸਿਆਂ ਵਿੱਚ ਯੂਨੀਵਰਸਿਟੀ ਆੱਫ ਹੈਨੋਵਰ ਦੀ ਛਾਪ ਵੇਹਰਾਨ ਵਰਲੈਗ ਥੱਲੇ ਪ੍ਰਕਾਸ਼ਨ ਕਰ ਦਿਤਾ ਜਾਏ।[10]:180–189 ਉਹਨਾਂ ਚਿੱਠੀਆਂ ਬਾਰੇ, ਫ੍ਰੈੰਕਫਰਟਰ ਆਲਗਮੀਨ ਜ਼ੀਟੰਗ ਦਾ ਕਹਿਣਾ ਸੀ, ਕਿ “[ਵੁਡਾਰਡ ਅਤੇ ਕ੍ਰੈਕਟ] ਨੇ ਅਸਲ ਜ਼ਿੰਦਗੀ ਅਤੇ ਕਲਾਕਾਰੀ ਦੇ ਵਿਚਕਾਰ ਸੀਮਾ ਨੂੰ ਹਟਾਣ ਦਾ ਕੰਮ ਕੀਤਾ।”[11]ਡਰ ਸਪੀਗਲ ਵਿੱਚ ਛਾਪਿਆ ਗਿਆ ਕਿ ਪਹਿਲਾ ਵਾੱਲੀਊਮ, Five Years, ਵਾੱਲ.1,[12] ਕ੍ਰੈਕਟ ਦੀ ਬਾਅਦ ਦੀ ਨੌਵਲ Imperium ਵਾਸਤੇ ਇੱਕ “ਅਧਿਆਤਮਕ ਤਿਆਰੀ ਦਾ ਕੰਮ” ਹੈਗਾ ਸੀ।[13]
ਐਂਡ੍ਰੀਊ ਮੇਕਕੈਨ ਦੇ ਮੁਤਾਬਕ, “ਕ੍ਰੈਕਟ ਨੇ ਵੁਡਾਰਡ ਦਾ ਇੱਕ ਐਸੀ ਜਗ੍ਹਾ ਤਕ ਪਹੁੰਚਣ ਲਈ ਸਾਥ ਦਿਤਾ, ਜੋ ਕਿਸੀ ਵੇਲੇ ਬਹੁਤ ਖਾਸ ਹੋਇਆ ਕਰਦੀ ਸੀ ਪਰ ਹਜੇ ਉਥੇ ਉਸ ਸਮੇ ਦੀ ਬਸ ਇੱਕ ਛੋਟੀ ਜਿਹੀ ਨਿਸ਼ਾਨੀ ਜੀ ਰਹਿ ਗਈ ਹੈ, ਜਿਥੇ ਅੱਜ ਅਸਲ ਮੂਲਨਿਵਾਸੀਆਂ ਦੀਆਂ ਅੰਸਾ ਅਜ ਦੇ ਕਈ ਵੱਧ ਗੁਨਾ ਬੇਕਾਰ ਹਾਲਾਤਾਂ ਵਿੱਚ ਵਸ ਰਹੇ ਹਨ। ਇਹ ਚਿੱਠੀਆਂ ਜਿਸ ਤਰ੍ਹਾਂ ਇਸ ਦੀ ਸੱਚਾਈ ਦਰਸਾਉਂਦੀਆਂ ਹਨ, ਕ੍ਰੈਕਟ ਨੇ ਵੁਡਾਰਡ ਦੀ ਉਸ ਇੱਛਾ ਨੂੰ ਬਿਆਨ ਕੀਤਾ ਹੈ ਜਿਥੇ ਉਹ ਉਸ ਸਮਾਜ ਦੀ ਵਧੇਰੀ ਉਨਤੀ ਕਰਵਾਉਣਾ ਚਾਹੁੰਦੇ ਸੀ, ਤੇ ਉਹ ਉਸ ਜਗ੍ਹਾ ਤੇ ਇੱਕ ਛੋਟਾ ਜਿਹਾ ਬੇਰੀਊਥ ਓਪਰਾ ਗ੍ਰਹਿ ਬਣਵਾਉਣਾ ਚਾਹੁੰਦੇ ਸੀ ਜਿਥੇ ਪਹਿਲੇ ਕਦੀ ਏਲਿਜ਼ਬਥ ਫਾੱਰਸਟਰ ਨੀਸ਼ੇ ਦਾ ਪਰਿਵਾਰਕ ਬੰਗਲਾ ਹੁੰਦਾ ਸੀ।”[14][ਨੋ 1] ਪਿਛਲੇ ਕੁਛ ਸਾਲਾਂ ਵਿੱਚ ਨੂਏਵਾ ਜਰਮੈਨੀਆ ਬਦਲ ਕੇ ਇੱਕ ਹੋਰ ਜਿਆਦਾ ਖੁਸ਼ਨੁਮਾ ਜਗ੍ਹਾ ਬਣ ਚੁਕੀ ਹੈ, ਜਿਥੇ ਹੁਣ ਬੈਡ ਐੰਡ ਬ੍ਰੇਕਫਾਸਟ ਅਤੇ ਅਸਥਾਈ ਐਤਿਹਾਸਕ ਅਜਾਇਬਘਰ ਹੁੰਦੇ ਨੇ।
ਸੁਪਨੇ-ਮਸ਼ੀਨ
ਵੁਡਾਰਡ 1989 ਤੋਂ ਲੈ ਕੇ 2007 ਤਕ ਸੁਪਨੇ-ਮਸ਼ੀਨ ਦੀਆਂ ਨਕਲਾਂ ਬਣਾਂਦਾ ਰਿਹਾ,[15] ਇੱਕ ਸਟ੍ਰੋਬੋਸਕੋਪਿਕ ਕੌਂਟ੍ਰੀਵੈਂਸ ਜੋ ਬ੍ਰੀਓਨ ਗਾਇਸਿਨ ਅਤੇ ਆਯਨ ਸੌਮਰਵਿਲ ਵਲੋਂ ਬਣਾਇਆ ਗਿਆ ਇੱਕ ਉਪਕਰਣ ਹੈ ਜਿਹਦੇ ਵਿੱਚ ਇੱਕ ਮੋਰੀ ਵਾਲਾ ਸਿਲਿੰਡਰ ਹੁੰਦਾ ਹੈ, ਜੋ ਤਾਂਬੇ ਯਾ ਕਾਗਜ ਦਾ ਬਣਿਆ ਹੁੰਦਾ ਹੈ, ਜੋ ਇੱਕ ਬਿਜਲੀ ਵਾਲੀ ਲੈੰਪ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਹੈ—ਜਦੋਂ ਇਸ ਨੂੰ ਮੀਟੀਆਂ ਅੱਖਾਂ ਨਾਲ ਧਿਆਨ ਨਾਲ ਦੇਖੋਗੇ ਤਾਂ ਇਹ ਮਸ਼ੀਨ ਇੱਕ ਐਸਾ ਮਾਨਸਿਕ ਬਦਲਾਵ ਕਰ ਦਿੰਦੀ ਹੈ ਜੋ ਕਿਸੀ ਡ੍ਰਗ ਦਾ ਸੇਵਨ ਕਰਣ ਬਰਾਬਰ ਯਾ ਸੁਪਨੇ ਲੈਣ ਵਰਗੀ ਹੁੰਦਾ ਹੈ।[ਨੋ 2] ਵਿਲਿਅਮਸ ਐਸ ਬੱਰੋਜ਼ ਦੇ LACMA ਚਲਚਿਤਰ Ports of Entry ਲਈ ਇੱਕ ਸੁਪਨੇ-ਮਸ਼ੀਨ ਭੇੰਟ ਕਰਨ ਤੋਂ ਬਾਅਦ,[16] ਵੁਡਾਰਡ ਨੇ ਲੇਖਕ ਨਾਲ ਦੋਸਤੀ ਬਣਾ ਲਈ ਅਤੇ ਉਸ ਦੇ 83ਵੇਂ ਅਤੇ ਆਖਰੀ ਜਨਮ ਦਿਨ ਲਈ ਉਸਨੂੰ “ਬੋਹੇਮੀਅਨ ਮਾੱਡਲ” (ਕਾਗਜ਼ ਦੀ) ਸੁਪਨੇ-ਮਸ਼ੀਨ ਭੇੰਟ ਕੀਤੀ।[17][18]:23 Sotheby's ਨੇ ਪਹਿਲੇ ਦਿਤੀ ਗਈ ਮਸ਼ੀਨ ਨੂੰ 2002 ਵਿੱਚ ਨੀਲਾਮੀ ਦੁਆਰਾ ਕੀਮਤ ਲਗਵਾ ਕੇ ਇੱਕ ਪ੍ਰਾਈਵੇਟ ਕੁਲੈਕਟਰ ਨੂੰ ਵੇਚ ਦਿਤੀ, ਅਤੇ ਦੂਜੀ ਵਾਲੀ ਬੱਰੋਜ਼ ਐਸਟੇਟ ਵਲੋਂ ਉਧਾਰ ਦੇ ਤੌਰ 'ਤੇ ਸਪੈੰਸਰਸ ਮੀਊਜ਼ੀਅਮ ਆੱਫ ਆਰਟ ਵਿੱਚ ਰਹਿੰਦੀ ਹੈ।[19]
ਹਵਾਲੇ ਅਤੇ ਨੋਟ
ਨੋਟ
↑ ਸਵਿਸ ਪਾਰੰਪਰਿਕ ਫਿਲੋਲਾੱਜਿਸਟ ਥਾੱਮਸ ਸ਼ਮਿਡ੍ਟ ਵੁਡਾਰਡ ਦੀ ਮਿੱਠੀ ਅਵਾਜ਼ ਨੂੰ ਥਾੱਮਸ ਪਿੰਚਨ ਦੀ ਇੱਕ ਨਾੱਵਲ ਦੇ ਕਿਰਦਾਰ ਨਾਲ ਜੋੜਨਾ ਪਸੰਦ ਕਰਦਾ ਹੈ।
↑ 1990 ਵਿੱਚ ਵੁਡਾਰਡ ਨੇ ਇੱਕ ਕਾਲਪਨਿਕ ਮਨੋਵਿਗਿਆਨਕ ਮਸ਼ੀਨ, ਪਸ਼ੂਬਿਰਤੀ ਯੰਤਰ (Feraliminal Lycanthropizer) ਬਣਾਇਆ ਸੀ, ਜਿਸਦਾ ਅਸਰ ਸੁਪਨੇ-ਮਸ਼ੀਨ ਦੇ ਅਸਰ ਤੋਂ ਬਿਲਕੁਲ ਉਲਟ ਹੁੰਦਾ ਹੈ।
ਹਵਾਲੇ
↑ ਕਾਰਪੈਂਟਰ, ਐਸ., “ਇੱਕ ਹਤਿਆਰੇ ਦੀ ਮੌਤ ਦੇ ਸੰਗੀਤ ਵਿੱਚ ਬੈਠੇ ਹਾਂ”, ਲਾੱਸ ਐਂਜਿਲਿਸ ਟਾਈਮਸ, 9 ਮਈ, 2001।
↑ ਰੈਪਿੰਗ, ਏ., ਪੋਰਟ੍ਰੇਟ ਆੱਫ ਵੁਡਾਰਡ (ਸੀਐਟਲ: ਗੈਟੀ ਇਮੇਜਿਜ਼, 2001)।
↑ ਰੀਚ, ਕੇ., “ਫੈਮਿਲੀ ਟੂ ਸੂ ਸਿਟੀ, ਫਰ੍ਮਸ ਓਵਰ ਏੰਜਲ੍ਸ ਫ੍ਲਾਈਟ ਡੈਥ”, ਲਾੱਸ ਐੰਜਿਲਿਸ ਟਾਈਮਸ, 16 ਮਾਰਚ, 2001।
↑ ਡੌਸਨ, ਜੇ., ਲਾੱਸ ਐਂਜਿਲਿਸ’ ਏੰਜਲ੍ਸ਼ ਫ੍ਲਾਈਟ (ਮਾਊਂਟ ਪ੍ਲੈਜ਼ੰਟ, ਐਸ.ਸੀ.: ਆਰਕੇਡੀਆ ਪਬਲਿਸ਼ਿੰਗ, 2008), ਪੀ.125।
↑ ਮੈੰਜ਼ਰ, ਟੀ., “ਬਗਲੇ ਦੀ ਅਲਵਿਦਾ ਇੱਕ ਦੁਖ ਭਰਿਆ ਗੀਤ ਹੈ”, ਪ੍ਰੈਸ ਟੈਲੀਗ੍ਰਾਮ, 2 ਅਕਟੂਬਰ, 1988।
↑ ਕੈਰੋਜ਼ੀ, ਆਈ., “ਲਾ ਸਟੋਰੀਆ ਡੀ ਨੂਏਵਾ ਜਰਮੈਨੀਆ”, ਪੋਸਟ, 13 ਅਕਟੂਬਰ, 2011।
↑ 7.07.1 ਰਿਨਿਕਰ, ਸੀ., "Autorschaftsinszenierung und Diskursstörungen in Five Years", ਜੇ. ਬੋਲਟਨ, ਆਦਿ, ਸੰਪਾਦਕ, German Monitor 79 (ਲਾਈਡਨ: ਬ੍ਰਿਲ, 2016)।
↑ ਐਪਸਟੀਨ, ਜੇ., "Rebuilding a Home in the Jungle", ਸੈਨ ਫ੍ਰਾਂਸਿਸਕੋ ਕ੍ਰੌਨਿਕਲ, 13 ਮਾਰਚ, 2005।
↑ ਸ਼ਰੋਟਰ, ਜੇ., "Interpretive Problems with Author, Self-Fashioning and Narrator," ਬਰਕ ਵਿੱਚ, ਸੰਪਾਦਕ, ਆੱਥਰ ਐਂਡ ਨਰੇਟਰ (ਬਰਲਿਨ: De Gruyter, 2015), ਪੰਨੇ. 113–138।
↑ ਵੁਡਾਰਡ, ਡੀ., "In Media Res", 032c, Sum 2011, ਪੰਨੇ. 180–189।
↑ ਲਿੰਕ, ਐਮ., "Wie der Gin zum Tonic", ਫ੍ਰੈੰਕਫਰਟਰ ਆਲਗਮੀਨ ਜ਼ੀਟੰਗ, 9 ਨਵੰਬਰ, 2011।
↑ ਕ੍ਰੈਕਟ, ਸੀ., & ਵੁਡਾਰਡ, Five Years (ਹੈਨੋਫ਼ਾ: Wehrhahn Verlag, 2011)।
↑ ਡੀਏਜ਼, ਜੀ., "Die Methode Kracht", ਡਰ ਸਪੀਗਲ, 13 ਫਰਵਰੀ, 2012।
↑ ਮੇਕਕੈਨ, ਏ. ਐਲ., "Allegory and the German (Half) Century", ਸਿਡਨੀ ਰਿਵੀਊ ਆੱਫ ਬੁਕਸ, 28 ਅਗਸਤ, 2015।
↑ ਐਲਨ, ਐਮ., "Décor by Timothy Leary", ਨਿਊਯਾਰਕ ਟਾਈਮਜ਼, 20 ਜਨਵਰੀ, 2005।
↑ ਨਾਈਟ, ਸੀ., "The Art of Randomness", ਲਾੱਸ ਐਂਜਿਲਿਸ ਟਾਈਮਸ, 1 ਅਗਸਤ, 1996।
↑ ਸੰਯੁਕਤ ਰਾਜ ਦੇ ਦੂਤਘਰ, ਪ੍ਰਾਗ, "ਸਾਹਿਤਕ ਸ਼ਤਾਬਦੀ", ਅਕਤੂਬਰ 2014।
↑ ਵੁਡਾਰਡ, "ਬੁਰੌਂਸ ਐਂਡ ਡੇਰ ਸਟੀਨਬੌਕ", ਸਵਿਸ ਮਾਸਿਕ, ਮਾਰਚ 2014, ਪੀ. 23।
↑ ਸਪੈਂਸਰ ਮੀਊਜ਼ੀਅਮ ਆੱਫ ਆਰਟ, "ਸਪੈਂਸਰ ਦੇ ਸੰਗ੍ਰਹਿ ਵਿੱਚ ਤੁਹਾਡਾ ਸੁਆਗਤ ਹੈ", ਕਾਨਸਾਸ ਯੂਨੀਵਰਸਿਟੀ।
ਬਾਹਰੀ ਕੜੀਆਂ
ਵਿਕੀਮੀਡੀਆ ਕਾਮਨਜ਼ ਉੱਤੇ ਡੇਵਿਡ ਵੁਡਾਰਡ ਨਾਲ ਸਬੰਧਿਤ ਮੀਡੀਆ ਹੈ।
Quotations related to ਡੇਵਿਡ ਵੁਡਾਰਡ at Wikiquote
ਕੈਟੇਗਰੀਆਂ:
- ਜਨਮ 1964
- ਅਮਰੀਕੀ ਕਲਾਕਾਰ
- ਜ਼ਿੰਦਾ ਲੋਕ
(window.RLQ=window.RLQ||[]).push(function()mw.config.set("wgPageParseReport":"limitreport":"cputime":"0.124","walltime":"0.203","ppvisitednodes":"value":857,"limit":1000000,"ppgeneratednodes":"value":0,"limit":1500000,"postexpandincludesize":"value":6570,"limit":2097152,"templateargumentsize":"value":1464,"limit":2097152,"expansiondepth":"value":8,"limit":40,"expensivefunctioncount":"value":0,"limit":500,"unstrip-depth":"value":0,"limit":20,"unstrip-size":"value":10909,"limit":5000000,"entityaccesscount":"value":0,"limit":400,"timingprofile":["100.00% 167.341 1 -total"," 59.08% 98.866 1 ਫਰਮਾ:Infobox_musical_artist"," 46.38% 77.613 1 ਫਰਮਾ:Infobox"," 10.80% 18.080 2 ਫਰਮਾ:Br_separated_entries"," 10.13% 16.948 1 ਫਰਮਾ:ਹਵਾਲੇ"," 6.00% 10.036 1 ਫਰਮਾ:Reflist"," 4.86% 8.133 1 ਫਰਮਾ:Wikiquote-inline"," 4.53% 7.584 1 ਫਰਮਾ:Ns0"," 4.41% 7.387 2 ਫਰਮਾ:Refn"," 4.03% 6.744 1 ਫਰਮਾ:Image_class_names"],"scribunto":"limitreport-timeusage":"value":"0.019","limit":"10.000","limitreport-memusage":"value":863772,"limit":52428800,"cachereport":"origin":"mw1345","timestamp":"20190504195502","ttl":2592000,"transientcontent":false););"@context":"https://schema.org","@type":"Article","name":"u0a21u0a47u0a35u0a3fu0a21 u0a35u0a41u0a21u0a3eu0a30u0a21","url":"https://pa.wikipedia.org/wiki/%E0%A8%A1%E0%A9%87%E0%A8%B5%E0%A8%BF%E0%A8%A1_%E0%A8%B5%E0%A9%81%E0%A8%A1%E0%A8%BE%E0%A8%B0%E0%A8%A1","sameAs":"http://www.wikidata.org/entity/Q1177254","mainEntity":"http://www.wikidata.org/entity/Q1177254","author":"@type":"Organization","name":"Contributors to Wikimedia projects","publisher":"@type":"Organization","name":"Wikimedia Foundation, Inc.","logo":"@type":"ImageObject","url":"https://www.wikimedia.org/static/images/wmf-hor-googpub.png","datePublished":"2018-07-17T06:23:38Z","dateModified":"2019-05-04T19:55:02Z","image":"https://upload.wikimedia.org/wikipedia/commons/8/8b/David_Woodard_%28Seattle%2C_2013%29.jpg"(window.RLQ=window.RLQ||[]).push(function()mw.config.set("wgBackendResponseTime":135,"wgHostname":"mw1273"););